ਮੈਂ-ਇੱਕ ਮੁੰਡਾ
Myself
ਮੇਰਾ ਨਾਮ ਗੁਰਪ੍ਰੀਤ ਸਿੰਘ ਹੈ। ਮੇਰਾ ਪਰਿਵਾਰ ਅਤੇ ਦੋਸਤ ਮੈਨੂੰ ‘ਗੁਰਿ’ ਕਹਿ ਕੇ ਬੁਲਾਉਂਦੇ ਹਨ।
ਮੇਰਾ ਘਰ ‘ਪਟਿਆਲਾ ਗੇਟ’ ਦੇ ਕੋਲ ਹੈ। ਮੇਰੇ ਪਿਤਾ ਜੀ ਇੱਕ ਡਾਕਟਰ ਹਨ। ਮੇਰੀ ਮਾਂ ਮੇਰੇ ਸਕੂਲ ਵਿੱਚ ਹੀ ਅਧਿਆਪਕ ਹੈ। ਉਹ ਗਣਿਤ ਸਿਖਾਉਂਦੀ ਹੈ ਅਤੇ ਲੋੜ ਪੈਣ ‘ਤੇ ਹੋਮਵਰਕ ਵਿਚ ਮੇਰੀ ਮਦਦ ਕਰਦੀ ਹੈ। ਅਸੀਂ ਸਵੇਰੇ ਇਕੱਠੇ ਸਕੂਲ ਜਾਂਦੇ ਹਾਂ।
ਮੇਰੀ ਛੋਟੀ ਭੈਣ ਦਾ ਨਾਂ ‘ਸਿਮਰਨ’ ਹੈ। ਉਹ ਕਿਸੇ ਹੋਰ ਸਕੂਲ ਜਾਂਦੀ ਹੈ। ਘਰ ਵਿੱਚ ਛੋਟੀ ਹੋਣ ਕਰਕੇ ਉਹ ਸਾਰਿਆਂ ਦੀ ਲਾਡਲੀ ਹੈ। ਕਈ ਵਾਰ ਅਸੀਂ ਲੜਾਈ-ਝਗੜੇ ਵਿੱਚ ਵੀ ਪੈ ਜਾਂਦੇ ਹਾਂ। ਪਰ ਦੂਜੇ ਭੈਣ-ਭਰਾਵਾਂ ਵਾਂਗ, ਮੇਲ-ਮਿਲਾਪ ਜਲਦੀ ਹੋ ਜਾਂਦਾ ਹੈ। ਮੈਂ ਆਪਣੇ ਮਾਤਾ-ਪਿਤਾ ਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਜਾਣਦਾ ਹਾਂ ਕਿ ਉਹ ਵੀ ਮੈਨੂੰ ਪਿਆਰ ਕਰਦੇ ਹਨ। ਮੇਰੇ ਮਾਤਾ-ਪਿਤਾ ਬਹੁਤ ਅਨੁਸ਼ਾਸਨ ਨੂੰ ਪਿਆਰ ਕਰਨ ਵਾਲੇ ਹਨ। ਉਹ ਮੈਨੂੰ ਜ਼ਿਆਦਾ ਟੈਲੀਵਿਜ਼ਨ ਦੇਖਣਾ ਪਸੰਦ ਨਹੀਂ ਕਰਦੇ।