ਕਿਸੇ ਇਤਿਹਾਸਿਕ ਸਥਾਨ ਦੀ ਯਾਤਰਾ
Kise Aitihasik Sthan di Yatra
ਜਾਂ
ਤਾਜ ਮਹੱਲ
Taj Mahal
ਭੂਮਿਕਾ— ਸੈਰ ਸਪਾਟੇ ਵਿਚ ਵਿਦਿਆਰਥੀ ਜੀਵਨ ਵਿਚ ਵਿਸ਼ੇਸ਼ ਮਹੱਤਤਾ ਰੱਖਦੇ ਹਨ।ਇਹਨਾਂ ਦੁਆਰਾ ਵਿਦਿਆਰਥੀਆਂ ਨੂੰ ਅਮਲੀ ਅਤੇ ਅਸਲੀ ਗਿਆਨ ਪ੍ਰਾਪਤ ਹੁੰਦਾ ਹੈ। ਸਾਡਾ ਸਕੂਲ ਜੂਨ ਵਿਚ ਗਰਮੀ ਦੀਆਂ ਛੁੱਟੀਆਂ ਲਈ ਬੰਦ ਹੋਣ ਵਾਲਾ ਸੀ। ਇਸ ਲਈ ਅਸੀਂ ਕੁਝ ਵਿਦਿਆਰਥੀਆਂ ਨੇ ਤਾਜ ਮਹੱਲ ਦੇਖਣ ਦਾ ਪ੍ਰੋਗਰਾਮ ਬਣਾਇਆ।
ਸੰਸਾਰ ਦੀ ਸਭ ਤੋਂ ਸੁੰਦਰ ਇਮਾਰਤ— ਤਾਜ ਮਹੱਲ ਸੰਸਾਰ ਦੀ ਸਭ ਤੋਂ ਸੁੰਦਰ ਇਮਾਰਤਾਂ ਵਿਚੋਂ ਇਕ ਹੈ ਅਤੇ ਹੁਣ ਇਹ ਸੰਸਾਰ ਦੇ ਸੱਤ ਅਜ਼ੂਬਿਆਂ ਵਿਚ ਵੀ ਸ਼ਾਮਿਲ ਹੋ ਚੁੱਕਾ ਹੈ। ਸੁੰਦਰਤਾ ਦੇ ਪੁਜਾਰੀ ਸੰਸਾਰ ਦੇ ਕੋਨੇ-ਕੋਨੇ ਵਿਚੋਂ ਇਸਨੂੰ ਦੇਖਣ ਲਈ ਖਿੱਚੇ ਤੁਰੇ ਆਉਂਦੇ ਹਨ। ਯੂਰਪ ਦੇ ਕਲਾਕਾਰਾਂ ਨੇ ਤਾਜਮਹੱਲ ਨੂੰ ਸੰਗਮਰਮਰ ਦਾ ਘੜਿਆ ਪਿਆਰ ਦਾ ਸੁਪਨਾ ਆਖਿਆ ਹੈ।
ਆਗਰੇ ਵਿਚ— ਇਹ ਸ਼ਾਨਦਾਰ ਇਮਾਰਤ ਆਗਰਾ ਸ਼ਹਿਰ ਵਿਚ ਨਦੀ ਦੇ ਸੱਜੇ ਕੰਢੇ ਉਤੇ ਖੜ੍ਹੀ ਹੈ ਅਤੇ ਸ਼ਾਹੀ ਕਿਲ੍ਹੇ ਤੋਂ ਇਕ ਮੀਲ ਦੇ ਫਾਸਲੇ ਤੇ ਚੜ੍ਹਦੇ ਪਾਸੇ ਵੱਲ ਹੈ।ਇਸ ਨੂੰ ਮੁਗਲ ਬਾਦਸ਼ਾਹ ਸ਼ਾਹਜਹਾਨ ਨੇ ਆਪਣੀ ਪਿਆਰੀ ਬੇਗ਼ਮ ਮੁਮਤਾਜ਼ ਮਹੱਲ ਦੀ ਸਦੀਵੀ ਯਾਦਗਾਰ ਕਾਇਮ ਰੱਖਣ ਲਈ ਬਣਾਇਆ ਸੀ। ਉਸ ਦੇ ਨਾਂ ਉੱਤੇ ਇਸ ਦਾ ਨਾਂ ਤਾਜ ਮਹੱਲ ਰੱਖਿਆਗਿਆ।ਇਸ ਦਾ ਨਕਸ਼ਾ ਤੁਰਕੀ ਦੇ ਮੁਹੰਮਦ ਈਸਾ ਨੇ ਬਣਾਇਆ ਸੀ। ਇਹ ਭਾਰਤੀ ਇੰਜੀਨੀਅਰਾਂ ਦੇ ਕਮਾਲ ਦੀ ਮੂੰਹ ਬੋਲਦੀ ਤਸਵੀਰ ਹੈ। ਇਸ ਨੂੰ ਦੇਖ ਕੇ ਅੱਜ ਵੀ ਮਨੁੱਖ ਦਾ ਦਿਮਾਗ਼ ਦੰਗ ਰਹਿ ਜਾਂਦਾ ਹੈ ਅਤੇ ਉਹ ਹੈਰਾਨੀ ਦੇ ਸਮੁੰਦਰ ਵਿਚ ਗੋਤੇ ਖਾਣ ਲੱਗ ਜਾਂਦਾ ਹੈ। ਚਿੱਟੇ ਸੰਗਮਰਮਰ ਦੇ ਇਸ ਸੁੰਦਰ ਮਕਬਰੇ ਰਾਹੀਂ ਬਾਦਸ਼ਾਹ ਨੇ ਮੌਤ ਦੇ ਸੁੰਦਰ ਅਤੇ ਸਾਕਾਰ ਰੂਪ ਨੂੰ ਸੰਸਾਰ ਦੇ ਅੱਗੇ ਰੱਖਿਆ ਅਤੇ ਆਪਣੀ ਬੇਗ਼ਮ ਲਈ ਅਮਿਟ ਅਤੇ ਅਟੁੱਟ ਸਦੀਵੀ ਪਿਆਰ ਪ੍ਰਗਟ ਕਰਨ ਦਾ ਯਤਨ ਕੀਤਾ।
ਸਟੇਸ਼ਨ ਤੇ ਪੁੱਜਣਾ– 8 ਜੂਨ ਦੀ ਸ਼ਾਮ ਨੂੰ ਅਸੀਂ ਸਟੇਸ਼ਨ ਤੇ ਅੱਪੜ ਗਏ। ਟਿਕਟਾਂ ਖਰੀਦ ਕੇ ਅਸੀਂ ਪਲੇਟਫਾਰਮ ਉੱਤੇ ਪੁੱਜ ਗਏ। ਥੋੜ੍ਹੇ ਚਿਰ ਪਿੱਛੋਂ ਆਗਰਾ ਜਾਣ ਵਾਲੀ ਗੱਡੀ ਆ ਗਈ।ਅਸੀਂ ਇਸ ਵਿਚ ਸਵਾਰ ਹੋ ਗਏ। ਸਟੇਸ਼ਨ ਲੰਘਦੇ ਗਏ ਅਤੇ ਅਸੀਂ ਆਗਰਾ ਅੱਪੜ ਗਏ। ਫਿਰ ਅਸੀਂ ਟਾਂਗਿਆਂ ਦੁਆਰਾ ਤਾਜ ਮਹੱਲ ਪਹੁੰਚ ਗਏ।
ਤਾਜ ਮਹੱਲ ਵਿਚ ਦਾਖ਼ਲ ਹੋਣਾ— ਤਾਜ ਮਹੱਲ ਤੀਕ ਪੁੱਜਣ ਲਈ ਲਾਲ ਪੱਥਰ ਦੇ ਇਕ ਸੁੰਦਰ ਦਰਵਾਜ਼ੇ ਵਿਚੋਂ ਲੰਘਣਾ ਪੈਂਦਾ ਹੈ। ਇਸ ਦਰਵਾਜ਼ੇ ਦੇ ਉਤੇ ਚਿੱਟੇ ਪੱਥਰ ਉੱਤੇ ਕੁਰਾਨ ਦੀਆਂ ਪਵਿੱਤਰ ਆਇਤਾਂ ਉਕਰੀਆਂ ਹੋਈਆਂ ਹਨ। ਇਸ ਦਰਵਾਜ਼ੇ ਤੋਂ ਲੈ ਕੇ ਮਕਬਰੇ ਤੀਕ ਲਗਭਗ ਡੇਢ ਸੌ ਗਜ਼ ਦਾ ਫ਼ਾਸਲਾ ਹੈ। ਉਹ ਸਾਰਾ ਰਾਹ ਸਵਰਗ ਵਰਗੇ ਸੁੰਦਰ ਬਾਗ਼ ਦੇ ਰੂਪ ਵਿਚ ਹੈ।ਇਸ ਬਾਗ਼ ਵਿਚ ਇਕ ਨਹਿਰ ਵਗਦੀ ਹੈ। ਵਿਚਕਾਰ ਸੁੰਦਰ ਚਾਂਦੀ – ਰੰਗਾਂ ਪਾਣੀ ਝੜੀ ਲਾਈ ਰੱਖਦਾ ਹੈ।
ਮਕਬਰੇ ਵਿਚ ਦਾਖਲ ਹੋਣਾ— ਬਾਗ ਵਿਚੋਂ ਲੰਘ ਕੇ ਅਸੀਂ ਪੌੜੀਆਂ ਚੜ੍ਹ ਕੇ ਸੰਗਮਰਮਰ ਦੇ ਇਕ ਚਬੂਤਰੇ ਉੱਤੇ ਅੱਪੜ ਗਏ।ਇਸ ਚਬੂਤਰੇ ਦੇ ਐਨ ਵਿਚਕਾਰ ਮਕਬਰੇ ਦਾ ਗੁਬੰਧ ਹੈ ਅਤੇ ਚਾਰਾਂ ਕੋਨਿਆਂ ਉੱਤੇ ਚਾਰ ਮੀਨਾਰ ਹਨ।ਮਕਬਰੇ ਦੇ ਦਰਵਾਜ਼ਿਆਂ ਉੱਤੇਕਾਲੇ ਪੱਥਰਾਂ ਉੱਤੇ ਕੁਰਾਨ ਦੀਆਂ ਆਇਤਾਂ ਉਕਾਰੀਆਂ ਹੋਈਆਂ ਹਨ ਅਤੇ ਉੱਪਰਲੇ ਹਿੱਸੇ ਵਿਚ ਕੀਮਤੀ ਪੱਥਰਾਂ ਦੀ ਜੜ੍ਹਤ ਕੀਤੀ ਹੋਈ ਹੈ। ਅੰਦਰ ਦਾਖਲ ਹੁੰਦੀਆਂ ਹੀ ਮੀਨਾਕਾਰੀ ਦੇ ਅਦਭੁਤ ਨਮੂਨੇ ਦਿਖਾਈ ਦਿੰਦੇ ਹਨ। ਦਰਵਾਜ਼ਿਆਂ, ਡਾਟਾਂ ਅਤੇ ਕੰਧਾਂ ਉੱਤੇ ਅਜਿਹੇ ਸੁਹਣੇ ਫੁੱਲ-ਬੂਟੇ, ਪੱਤੀਆਂ ਅਤੇ ਜਾਨਵਰਾਂ ਅਤੇ ਪੰਛੀਆਂ ਦੇ ਚਿੱਤਰ ਬਣੇ ਹੋਏ ਹਨ ਜੋ ਅਸਲੀ ਪ੍ਰਤੀਤ ਹੁੰਦੇ ਹਨ। ਇਨ੍ਹਾਂ ਨੂੰ ਦੇਖ ਕੇ ਮੂੰਹ ਵਿਚੋਂ ਆਪ ਮੁਹਾਰੇ ਵਾਹ-ਵਾਹ ਨਿਕਲਦੀ ਹੈ।
ਬਾਦਸ਼ਾਹ ਅਤੇ ਬੇਗ਼ਮ ਦੀਆਂ ਕਬਰਾਂ-ਅੰਦਰ ਮਕਬਰੇ ਦੇ ਠੀਕ ਵਿਚਕਾਰ ਚਿੱਟੇ ਪੱਥਰ ਦੇ ਜੜਾਊ ਕਟਹਿਰੇ ਵਿਚ ਬਾਦਸ਼ਾਹ ਅਤੇ ਬੇਗ਼ਮ ਦੀਆਂ ਕਬਰਾਂ ਹਨ। ਅਸਲੀ ਕਬਰਾਂ ਇਨ੍ਹਾਂ ਦੇ ਹੇਠਾਂ ਭੋਰੇ ਵਿਚ ਹਨ, ਜਿੱਥੇ ਪੌੜੀਆਂ ਉਤਰ ਕੇ ਜਾਈਦਾ ਹੈ।ਭੋਰੇ ਵਿਚ ਮਜਾਵਰ ਹਰ ਵੇਲੇ ਰੋਸ਼ਨੀ ਕਰੀ ਰੱਖਦੇ ਹਨ ਅਤੇ ਧੂਪ ਧੁਖਾਉਂਦੇ ਰਹਿੰਦੇ ਹਨ।ਕਬਰਾਂ ਉੱਤੇ ਕਮਾਲ ਦੀ ਮੀਨਾਕਾਰੀ ਕੀਤੀ ਹੋਈ ਹੈ।
ਸੁੰਦਰਤਾ ਜਿਉਂ ਦੀ ਤਿਉਂ— ਤਾਜ ਮਹੱਲ ਨੂੰ ਬਣਿਆਂ ਭਾਵੇਂ ਤਿੰਨ ਸੌ ਸਾਲ ਹੋ ਗਏ ਹਨ, ਪਰ ਹਾਲੇ ਵੀ ਇਸ ਦੀ ਸੁੰਦਰਤਾ ਜਿਉਂ ਦੀ ਤਿਉਂ ਹੈ।ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਉਹ ਅੱਜ ਹੀ ਬਣਿਆ ਹੋਵੇ।ਹੁਨਰ ਦੇ ਪਾਰਖੂ ਇਸ ਦੀ ਸ਼ਲਾਘਾ ਕਰਦੇ ਨਹੀਂ ਥੱਕਦੇ।ਸੰਸਾਰ ਦਾ ਕੋਈ ਸੈਲਾਨੀ ਅਜਿਹਾ ਨਹੀਂ, ਜਿਹੜਾ ਭਾਰਤ ਵਿਚ ਆਵੇ, ਪਰ ਉਹ ਇਸ ਨੂੰ ਦੇਖਣ ਨਾ ਜਾਵੇ। ਇਹ ਭਾਰਤੀ ਕਾਰੀਗਰੀ ਦੇ ਕਮਾਲ ਦੇ ਮੂੰਹੋਂ ਬੋਲਦੀ ਇਮਾਰਤ ਹੈ। ਅਸੀਂ ਇਸ ਉੱਤੇ ਜਿੰਨਾਮਾਣਕਰੀਏ ਥੋੜ੍ਹਾ ਹੈ। ਅਮਿਟ ਯਾਦ ਹਾਲੇ ਵੀ
ਵਾਪਸੀ— ਅਸੀਂ ਹੋਰ ਵੀ ਕਈ ਆਲੇ-ਦੁਆਲੇ ਦੇ ਇਤਿਹਾਸਕ ਸਥਾਨਾਂ ਦੀ ਯਾਤਰਾਕੀਤੀ ਅਤੇ ਕੁਝ ਦਿਨਾਂ ਪਿੱਛੋਂ ਘੁੰਮ-ਫਿਰ ਕੇ ਵਾਪਸ ਪਰਤ ਆਏ।ਇਸ ਦੀਅਮਿਟ ਯਾਦ ਸਾਡੇ ਮਨਾਂ ਉੱਤੇ ਉਕਰੀ ਹੋਈ ਹੈ।