ਆਦਰਸ਼ ਵਿਦਿਆਰਥੀ
An Ideal Student
ਭੂਮਿਕਾ- ਵਿਦਿਆਰਥੀ ਸ਼ਬਦ ਦੋ ਸ਼ਬਦਾਂ ‘ਵਿਦਿਆ’ ਅਤੇ ‘ਆਰਥੀ’ ਤੋਂ ਮਿਲ ਕੇ ਬਣਿਆ ਹੈ।ਵਿਦਿਆ ਦਾ ਅਰਥ ਹੈ ਪੜ੍ਹਾਈ ਅਤੇ ਆਰਥੀ ਦਾ ਅਰਥ ਹੈ ‘ਇਕੱਠੀ ਕਰਨਾ, ਪ੍ਰਾਪਤ ਕਰਨਾ’ ਅਰਥਾਤ ਵਿਦਿਆਰਥੀ ਤੋਂ ਭਾਵ ਉਸ ਵਿਅਕਤੀ ਤੋਂ ਹੀ ਹੈ ਜੋ ਵਿਦਿਆ ਪ੍ਰਾਪਤ ਕਰਦਾ ਹੈ।
ਵਿਦਿਆਰਥੀ ਕਾਲ ਮਨੁੱਖ ਦੇ ਭਾਵੀ ਜੀਵਨ ਦੀ ਬੁਨਿਆਦ ਹੁੰਦਾ ਹੈ, ਕਿਉਂਕਿ ਨੀਂਹ ਜਿੰਨੀ ਮਜ਼ਬੂਤ ਅਤੇ ਪੱਕੀ ਹੋਵੇਗੀ, ਉਸ ਉੱਤੇ ਉੱਨਾ ਹੀ ਮਜ਼ਬੂਤ ਮਹਲ ਉਸਾਰਿਆ ਜਾ ਸਕਦਾ ਹੈ। ਬਚਪਨ ਇਕ ਅਜਿਹੇ ਛੋਟੇ ਪੌਦੇ ਦੇ ਸਮਾਨ ਹੁੰਦਾ ਹੈ, ਜਿਸਨੂੰ ਜਿਵੇਂ ਚਾਹੇ ਮੋੜਿਆ ਜਾ ਸਕਦਾ ਹੈ। ਜੀਵਨ ਦੇ ਇਸੇ ਕਾਲ ਵਿਚ ਮਨੁੱਖ ਦੀਆਂ ਅੰਦਰਲੀਆਂ ਸ਼ਕਤੀਆਂ ਦਾ ਪੂਰੀ ਤਰ੍ਹਾਂ ਵਿਕਾਸ ਹੁੰਦਾ ਹੈ। ਇਸ ਲਈ ਉਹ ਆਪਣੀਆਂ ਸ਼ਕਤੀਆਂ ਨੂੰ ਸਮਾਜ ਉਪਯੋਗੀ ਬਣਾਉਣ ਲੀ ਸਿੱਖਿਆ ਧਾਰਨ ਕਰਦਾ ਹੈ।
ਜੀਵਨ ਦਾ ਸਭ ਤੋਂ ਉੱਤਮ ਭਾਗ- ਵਿਅਕਤੀ ਦੇ ਜੀਵਨ ਵਿਚ ਵਿਦਿਆਰਥੀ ਜੀਵਨ ਇਕ ਮੁੱਖ ਅਤੇ ਵਿਸ਼ੇਸ਼ ਥਾਂ ਰੱਖਦਾ ਹੈ।ਇਹ ਵਿਦਿਆਰਥੀ ਦੇ ਆਉਣ ਵਾਲੇ ਜੀਵਨ ਦੀ ਤਿਆਰੀਦਾ ਸਮਾਂ ਹੁੰਦਾ ਹੈ।ਇਸ ਵੇਲੇ ਵਿਦਿਆਰਥੀ ਜੋ ਗਿਆਨ ਪ੍ਰਾਪਤ ਕਰਦਾ ਹੈ, ਉਹ ਉਸਦੇ ਸਾਰਾਜੀਵਨ ਕੰਮ ਆਉਂਦਾ ਹੈ।
ਆਦਰਸ਼ ਵਿਦਿਆਰਥੀ ਦੇ ਗੁਣ— ਵਿਦਿਆਰਥੀ ਜੀਵਨ ਮਨੁੱਖ ਦੇ ਸੁੱਖੀ ਜੀਵਨ ਦੀ ਬਾਗਡੋਰ ਹੁੰਦਾ ਹੈ। ਜੇਕਰ ਇਸ ਜੀਵਨ ਕਾਲ ਵਿਚ ਮਨੁੱਖ ਕੁੱਝ ਗੁਣਾਂ ਨੂੰ ਆਪਣੇ ਵਿਚ ਸਮੇਟ ਲਵ ਤਾਂ ਉਸਦਾ ਸਾਰਾ ਜੀਵਨ ਸੁੱਖ-ਸਹੂਲਤਾਂ ਨਾਲ ਭਰਪੂਰ ਹੋ ਸਕਦਾ ਹੈ।
ਵਿਦਿਆਰਥੀ ਨੂੰ ਕਾਂ ਦੇ ਸਮਾਨ ਚੌਹੀਂ ਪਾਸੀ ਨਜ਼ਰ ਰੱਖਣ ਵਾਲਾ, ਬਗੁਲੇ ਦੇ ਸਮਾਨ ਧਿਆਨ ਲਗਾਉਣ ਵਾਲਾ, ਕੁੱਤੇ ਦੇ ਸਮਾਨ ਨੀਂਦ ਵਾਲਾ, ਘੱਟ ਭੋਜਨ ਕਰਨ ਵਾਲਾ ਅਤੇ ਘਰਤਿਆਗ ਕਰਨ ਵਾਲਾ ਹੋਣਾ ਚਾਹੀਦਾ ਹੈ।
ਵਿਦਿਆ ਅਧਿਐਨ- ਵਿਦਿਆਰਥੀ ਦਾ ਸਭ ਤੋਂ ਪਹਿਲਾ ਕਰਤਵ ਹੈ, ਵਿਦਿਆ ਪ੍ਰਾਪਤ ਕਰਨਾ ਅਤੇ ਵਿਦਿਆ ਪ੍ਰਾਪਤੀ ਲਈ ਸਦਾ ਤਿਆਰ ਰਹਿਣਾ। ਇਹ ਠੀਕ ਹੈ ਕਿ ਕੇਵਲ ਕਿਤਾਬੀ ਗਿਆਨ ਹੀ ਇਕ ਆਦਰਸ਼ ਵਿਦਿਆਰਥੀ ਦੀ ਪਛਾਣ ਨਹੀਂ ਹੈ, ਪਰ ਕਿਤਾਬੀ-ਗਿਆਨ ਤੋਂ ਸੱਖਣਾ ਵਿਦਿਆਰਥੀ ਵੀ ਸਫ਼ਲ ਨਾਗਰਿਕ ਨਹੀਂ ਬਣ ਸਕਦਾ। ਸਮਾਜ ਵਿਚ ਮਾਨ-ਸਤਿਕਾਰ ਅਤੇ ਉੱਚੀ ਪਦਵੀ ਪ੍ਰਾਪਤ ਕਰਨ ਲਈ ਉੱਚੀ ਡਿਗਰੀ ਦੀ ਪ੍ਰਾਪਤੀ ਵੀ ਜ਼ਰੂਰੀ ਹੈ।ਵਿਦਿਆਰਥੀ ਨੂੰ ਜਗਿਆਸੂ ਅਤੇ ਅਧਿਐਨਸ਼ੀਲ ਹੋਣਾ ਚਾਹੀਦਾ ਹੈ।
ਚਰਿੱਤਰਵਾਨ— ਚਰਿੱਤਰਵਨ ਵਿਦਿਆਰਥੀ ਜੀਵਨ ਦੀ ਨੀਂਹ ਹੈ। ਇਕ ਆਦਰਸ਼ ਵਿਦਿਆਰਥੀ ਦਾ ਚਰਿੱਤਰ ਵੀ ਆਦਰਸ਼ ਹੋਣਾ ਚਾਹੀਦਾ ਹੈ।ਕਿਉਂਕਿ ਚਰਿੱਤਰਵਾਨ ਵਿਅਕਤੀ ਸਮਾਜ ਵਿਚ ਆਦਰ ਪ੍ਰਾਪਤ ਕਰਦਾ ਹੈ। ਵਿਦਿਆ ਅਤੇ ਧਨ ਦਾ ਭੰਡਾਰ ਹੋਣ ਤੇ ਵੀ ਜੇਕਰ ਮਨੁੱਖ ਦੇ ਕੋਲ ਚਰਿੱਤਰ ਦੀ ਤਾਕਤ ਨਹੀਂ ਹੋਵੇਗੀ ਤਾਂ ਉਹ ਸਦਾ ਕੈਰੀ ਨਜ਼ਰ ਨਾਲ ਹੀ ਦੇਖਿਆ ਜਾਵੇਗਾ। ਇਕ ਕਹਾਵਤ ਹੈ- “ਜੇਕਰ ਧਨ ਗਿਆ ਤਾਂ ਸਮਝੋਂ ਕੁੱਝ ਨਹੀਂ ਗਿਆ, ਸਿਹਤ ਗਈ ਤਾਂ ਕੁੱਝ ਜ਼ਰੂਰ ਗੁਆਚ ਗਿਆ ਪਰ ਜੇਕਰ ਚਰਿੱਤਰ ਚਲਾ ਗਿਆ ਤਾਂ ਸਮਝੋ ਸਭ ਕੁੱਝ ਚਲਾ ਗਿਆ।”
ਨਿਮਰ ਤੇ ਮਿੱਠ-ਬੋਲੜਾ- ਆਦਰਸ਼ ਵਿਦਿਆਰਥੀ ਵਿਚ ਨਿਮਰਤਾ ਤੇ ਮਿੱਠਾ ਬੋਲਣ ਦੇ ਗੁਣ ਹੋਣੇ ਚਾਹੀਦੇ ਹਨ। ਵਿਦਿਆ ਮਨੁੱਖ ਨੂੰ ਨਿਮਰ, ਸ਼ਰਧਾਵਾਨ ਅਤੇ ਦਿਆਲੂ ਬਣਾਉਂਦੀ ਹੈ। ਜਿਸ ਤਰ੍ਹਾਂ ਫ਼ਲਾਂ ਨਾਲ ਲੱਦਿਆ ਹੋਇਆ ਰੁੱਖ ਸਦਾ ਝੁਕ ਜਾਂਦਾ ਹੈ, ਉਸ ਤਰ੍ਹਾਂ ਗਿਆਨ ਨਾਲ ਭਰਪੂਰ ਵਿਅਕਤੀ ਨਿਮਰ ਹੋ ਜਾਂਦਾ ਹੈ।” ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇੰਝ ਹੀ ਆਖਿਆ ਹੈ—
“ਮਿੱਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ।”
ਮਿਹਨਤੀ- ਆਦਰਸ਼ ਵਿਦਿਆਰਥੀ ਲਈ ਮਿਹਨਤੀ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਵਿਦਿਆ ਧਾਰਨ ਕਰਨਾ ਕੋਈ ‘ਬੱਚਿਆਂ ਦੀ ਖੇਡ ਨਹੀਂ। ਕਿਸੇ ਵਿਦਵਾਨ ਨੇ ਠੀਕ ਹੀ ਆਖਿਆ ਹੈ,“ ਸੁਖ ਚਾਹੁਣ ਵਾਲੇ ਨੂੰ ਵਿਦਿਆ ਦੀ ਚਾਹ ਨਹੀਂ ਕਰਨੀ ਚਾਹੀਦੀ, ਵਿਦਿਆ ਚਾਹੁਣ ਵਾਲਿਆਂ ਨੂੰ ਸੁੱਖਾਂ ਦੀ ਇੱਛਾ (ਸੱਧਰ) ਨਹੀਂ ਕਰਨੀ ਚਾਹੀਦੀ।”
ਅਰੋਗ ਸਰੀਰ- ਵਿਦਿਆਰਥੀ ਦਾ ਸਧਾਰਨ ਅਰਥ ਤਾਂ ਵਿਦਿਆ ਪ੍ਰਾਪਤ ਕਰਨ ਵਾਲਾ ਹੀ ਹੁੰਦਾ ਹੈ, ਪਰ ਜੇਕਰ ਵਿਦਿਆ-ਪ੍ਰਾਪਤ ਕਰਨ ਵਾਲਾ ਸਰੀਰ ਅਰੋਗ (ਸਿਹਤਮੰਦ) ਨਹੀਂ ਤਾਂ ਉਹ ਵਿਦਿਆ ਕਿਵੇਂ ਪ੍ਰਾਪਤ ਕਰ ਸਕਦਾ ਹੈ। ਇਕ ਕਹਾਵਤ ਵੀ ਹੈ, ‘ਅਰੋਗ ( ਸਿਹਤਮੰਦ ) ਸਰੀਰ ਵਿਚ ਹੀ ਅਰੋਗ ਮਨ ਹੁੰਦਾ ਹੈ।
ਹੋਰ ਗੁਣ-
ਚੰਗਾ ਨਾਗਰਿਕ— ਇਕ ਆਦਰਸ਼ ਵਿਦਿਆਰਥੀ ਦੇਸ ਦਾ ਚੰਗਾ ਨਾਗਰਿਕ ਹੁੰਦਾ ਹੈ।ਚੰਗੇ ਨਾਗਰਿਕ ਬਣ ਕੇ ਹੀ ਅਸੀਂ ਦੇਸ ਅਤੇ ਕੌਮ ਦੇ ਭਲੇ ਲਈ ਕੁੱਝ ਨਾ ਕੁੱਝ ਕਰ ਸਕਦੇ ਹਾਂ।ਆਦਰਸ਼ ਵਿਦਿਆਰਥੀ ਵਿਚ ਚੰਗੇ ਨੇਤਾਵਾਂ ਵਾਲੇ ਗੁਣ ਹੁੰਦੇ ਹਨ। ਉਹ ਬਾਕੀ ਲੋਕਾਂਰਾਹ ਦਿਖਾ ਕੇਚਾਨਣ ਮੁਨਾਰੇ ਦਾ ਕੰਮ ਦਿੰਦਾ ਹੈ।
ਦੇਸ ਭਗਤ- ਇਕ ਅਦਰਸ਼ ਵਿਦਿਆਰਥੀ ਦੇਸ ਅਤੇ ਕੰਮ ਦਾ ਵਫਾਦਾਰ ਸਿਪਾਹੀ ਹੁੰਦਾ ਹੈ। ਉਹ ਦੇਸ ਉੱਤੇ ਭੀੜ ਪੈਣ ਤੇ ਆਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕਰਦਾ।
ਔਕੜਾਂ ਵਿਚ ਪ੍ਰਸੰਨ- ਇਕ ਆਦਰਸ਼ ਵਿਦਿਆਰਥੀ ਦੇਸ ਅਤੇ ਕੌਮ ਦਾ ਵਫਾਦਾਰ ਸਿਪਾਹੀ ਹੁੰਦਾ ਹੈ। ਉਹ ਦੇਸ ਉੱਤੇ ਭੀੜ ਪੈਣ ਤੇ ਆਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕਰਦਾ।
ਮਿਲਾਪੜਾ— ਇਕ ਆਦਰਸ਼ ਵਿਦਿਆਰਥੀ ਹਰੇਕ ਦਾ ਮਿੱਤਰ ਅਤੇ ਮਿਲਾਪੜਾ ਹੁੰਦਾ ਹੈ। ਭਾਵੇਂ ਉਹ ਕਿਸੇ ਵੀ ਜਾਤ ਜਾਂ ਕੌਮ ਨਾਲ ਸੰਬੰਧ ਕਿਉਂ ਨਾ ਰੱਖਦਾ ਹੋਵੇ, ਉਹ ਧਰਮ ਦੇ ਭੇਦਭਾਵ ਤੋਂ ਦੂਰ ਹੁੰਦਾ ਹੈ।ਉਸ ਦੇ ਲਈ ਸੰਸਾਰ ਜਾਤੀ ਦੇ ਸਾਰੇ ਲੋਕ ਮਿੱਤਰ ਹੁੰਦੇ ਹਨ।
ਸਾਰਾਂਸ਼— ਅਜੋਕਾ ਵਿਦਿਆਰਥੀ ਕਲ੍ਹ ਦਾ ਨਾਗਰਿਕ, ਰਾਜਨੇਤਾ ਅਤੇ ਦੇਸ ਦਾ ਉਸਰਈਆ ਹੈ।ਜੇਕਰ ਅੱਜ ਜੀਵਨ ਦੀ ਨੀਂਹ ਮਜ਼ਬੂਤ ਨਹੀਂ ਬਣਾਈ ਗਈ ਤਾਂ ਆਉਣ ਵਾਲਾ ਸਮਾਜ ਇਕ ਉਖੜਿਆ-ਪੁਖੜਿਆ ਅਤੇ ਪਿਛੜਿਆ ਹੋਇਆ ਸਮਾਜ ਹੋਵੇਗਾ। ਇਸ ਲਈ ਦੇਸ ਦੇ ਭਵਿੱਖ ਦੀ ਉੱਨਤੀ ਤੇ ਉਸਾਰੀ ਲਈ ਵਿਦਿਆਰਥੀ ਦਾ ਵਰਤਮਾਨ ਉੱਜਲ ਅਤੇ ਰੋਸ਼ਨ ਹੋਣਾ ਚਾਹੀਦਾ ਹੈ।