Punjabi Essay, Paragraph on “ਅੱਖੀਂ ਡਿੱਠਾ ਮੈਚ ” “Eye-witness match” Best Punjabi Lekh-Nibandh for Class 6, 7, 8, 9, 10 Students.

ਅੱਖੀਂ ਡਿੱਠਾ ਮੈਚ 

Eye-witness match

ਜਾਂ

ਫੁਟਬਾਲ ਮੈਚ

Football Match

 

ਭੂਮਿਕਾ— ਫੁਟਬਾਲ ਮੇਰੀ ਮਨ ਪਸੰਦ ਖੇਡ ਹੈ। ਕੋਈ ਵੀ ਫੁਟਬਾਲ ਮੈਚ ਹੋਵੇ ਮੈਂ ਉਸ ਨੂੰ ਜ਼ਰੂਰ ਦੇਖਦਾ ਹਾਂ।

ਸੋਮਵਾਰ ਦਾ ਦਿਨ ਸੀ। ਜ਼ਿਲ੍ਹੇ ਦੇ ਟੂਰਨਾਮੈਂਟ ਕਈ ਦਿਨਾਂ ਤੋਂ ਸਾਈ ਦਾਸ.ਏ. ਐਸ. ਹਾਇਰ ਸੈਕੰਡਰੀ ਸਕੂਲ ਜਲੰਧਰ ਦੇ ਖੇਡ ਦੇ ਮੈਦਾਨ ਵਿਚ ਖੇਡੇ ਜਾ ਰਹੇ ਸਨ। ਫਾਈਨਲ ਮੈਚ ਗੋਰਮਿੰਟ ਸਕੂਲ ਦੀ ਟੀਮ ਅਤੇ ਸਾਈ ਦਾਸ ਸਕੂਲ ਦੀ ਟੀਮ ਵਿਚਕਾਰ ਹੋਣਾ ਸੀ।

 

ਖਿਡਾਰੀਆਂ ਦਾ ਖੇਡ ਦੇ ਮੈਦਾਨ ਵਿਚ ਆਉਣਾ- ਤਿੰਨ ਵਜੇ ਦੋਵੇਂ ਟੀਮਾਂ ਖੇਡ ਦੇ ਮੈਦਾਨ ਵਿਚ ਆ ਗਈਆਂ। ਗੌਰਮਿੰਟ ਸਕੂਲ ਦੀ ਟੀਮ ਦੀ ਵਰਦੀ ਨੀਲੀ-ਪੀਲੀ ਸੀ ਅਤੇ ਸਾਈਂ ਦਾਸ ਸਕੂਲ ਦੀ ਟੀਮ ਦੀ ਵਰਦੀ ਲਾਲ-ਪੀਲੀ ਸੀ।ਗੋਲਕੀਪਰਾਂ ਦੀ ਵਰਦੀ ਟੀਮਾਂ ਨਾਲੋਂ ਵੱਖਰੀ ਸੀ।

 

ਰੈਫਰੀ ਦਾ ਸੀਟੀ ਵਜਾਉਣਾ— ਠੀਕ ਤਿੰਨ ਵਜੇ ਰੈਫਰੀ ਨੇ ਸੀਟੀ ਵਜਾਈ ਅਤੇ ਟਾਸਕੀਤਾ ਗਿਆ।ਗੌਰਮਿੰਟ ਸਕੂਲ ਦੀ ਟੀਮ ਟਾਸ ਜਿੱਤ ਗਈ। ਸਾਈਂ ਦਾਸ ਸਕੂਲ ਦੀ ਟੀਮ ਕਪਤਾਨ ਦੇ ਇਸ਼ਾਰੇ ਨਾਲ ਸੂਰਜ ਵਾਲੇ ਪਾਸੇ ਚਲੀ ਗਈ।

 

ਖੇਡਾਂ ਦਾ ਆਰੰਭ ਹੋਣਾ- ਖੇਡ ਅਰੰਭ ਹੋ ਗਈ। ਦੋਹਾਂ ਸਕੂਲਾਂ ਦੇ ਵਿਦਿਆਰਥੀ ਆਪਣੇ- ਆਪਣੇ ਸਕੂਲ ਦੀ ਟੀਮ ਨੂੰ ਹੱਲਾ-ਸ਼ੇਰੀ ਦੇਣ ਲਈ ਰੌਲਾ-ਰੱਪਾ ਪਾ ਰਹੇ ਸਨ। ਦੋਹਾਂ ਟੀਮਾਂ ਦੇ ਖਿਡਾਰੀ ਆਪਣੀ ਟੀਮ ਦੇ ਖਿਡਾਰੀਆਂ ਕੋਲ ਬਾਲ ਸੁੱਟਦੇ ਅਤੇ ਅੱਗੇ ਵਧਾਉਂਦੇ ਰਹੇ।

ਸਾਈਂ ਦਾਸ ਟੀਮ ਨੂੰ ਸੂਰਜ ਸਾਹਮਣੇ ਹੋਣ ਕਾਰਨ ਬੜੀ ਔਖ ਸੀ। ਪਰ ਫਿਰ ਵੀ ਸਾਡੀ ਟੀਮ ਨੇ ਬਾਲ ਗੌਰਮਿੰਟ ਸਕੂਲ ਦੀ ਟੀਮ ਦੇ ਪਾਸੇ ਹੀ ਦਬਾਈ ਰੱਖਿਆ, ਕਿਉਂਕਿ ਸਾਈ ਦਾਸ ਸਕੂਲ ਦੇ ਫੁੱਲ ਬੈਕ ਅਮਰਜੀਤ ਅਤੇ ਸੁਖਵਿੰਦਰ ਚੀਨ ਦੀ ਕੰਧ ਐਵੇਂ ਨਹੀਂ ਅਖਵਾਉਂਦੇ ਸਨ।ਖੇਡ ਚਲਦੀ ਰਹੀ।ਰੁੱਕ-ਰੁੱਕ ਕੇ ਥੋੜ੍ਹੀ-ਥੋੜ੍ਹੀ ਦੇਰ ਪਿੱਛੋਂ ਵਿਸਲਾਂ ਵੱਜਦੀਆਂ ਰਹੀਆਂ।ਦੋਹਾਂ ਟੀਮਾਂ ਨੇ ਆਪਣਾ ਪੂਰਾ ਜ਼ੋਰ ਲਾਇਆ, ਪਰ ਕੋਈ ਵੀ ਟੀਮ ਗੋਲ ਨਾ ਕਰ ਸਕੀ।

 

ਲੰਮੀ ਸੀਟੀ ਵੱਜਣੀ— ਇਕ ਲੰਮੀ ਵਿਸਲ ਵੱਜੀ ਅਤੇ ਅੱਧਾ ਸਮਾਂ ਮੁੱਕ ਗਿਆ। ਦੋਵੇਂ ਟੀਮਾਂ ਬਾਲ ਮੈਦਾਨ ਦੇ ਵਿਚਕਾਰ ਛੱਡ ਕੇ ਆ ਗਈਆਂ। ਦੋਹਾਂ ਟੀਮਾਂ ਦੇ ਖਿਡਾਰੀਆਂ ਨੂੰ ਖਾਣ- ਪੀਣ ਲਈ ਰਿਫਰੈਸ਼ਮੈਂਟ ਦਿੱਤੀ ਗਈ।

 

ਪਾਸੇ ਬਦਲਣੇ– ਸੀਟੀ ਵੱਜੀ ਅਤੇ ਪਾਸੇ ਬਦਲੇ ਗਏ। ਸਾਈਂ ਦਾਸ ਟੀਮ ਦੇ ਕਪਤਾਨ ਨੇ ਆਪਣੇ ਸਾਥੀਆਂ ਨੂੰ ਹੱਲਾ ਸ਼ੇਰੀ ਦਿੰਦੀਆਂ ਆਖਿਆ,‘ਸਾਥੀਓ, ਪਹਿਲਾਂ ਸੂਰਜ ਸਾਡੇ ਸਾਹਮਣੇ ਸੀ। ਸਾਡੀ ਕੋਈ ਵਾਹ-ਪੇਸ਼ ਨਹੀਂ ਜਾਂਦੀ ਸੀ, ਪਰ ਹੁਣ ਸਾਨੂੰ ਆਪਣੀ ਜਾਨ ਲਗਾ ਦੇਣੀ ਚਾਹੀਦੀ ਹੈ।”

 

ਖੇਡ ਮੁੜ ਅਰੰਭ ਹੋਣੀ– ਬਾਲ ਮੁੜ ਮੈਦਾਨ ਦੇ ਵਿਚਕਾਰ ਲਿਆਂਦਾ ਗਿਆ। ਖੇਡ ਆਰੰਭ ਹੋਈ ਅਤੇ ਗੌਰਮਿੰਟ ਸਕੂਲ ਦੇ ਸੈਂਟਰ ਫਾਰਵਰਡ ਰੂਪ ਲਾਲ ਨੇ ਆਪਣੇ ਇਕ ਖਿਡਾਰੀ ਕੋਲ ਪਾਸ ਕੀਤਾ ਅਤੇ ਉਨ੍ਹਾਂ ਨੇ ਕਿੱਕ ਮਾਰੀ। ਸਾਈ ਦਾਸ ਸਕੂਲ ਦੇ ਕੈਪਟਨ ਗੁਰਦਰਸ਼ਨ ਨੇ ਬਾਲ ਖੋਹਿਆ ਅਤੇ ਜ਼ੋਰ ਦੀ ਕਿੱਕ ਮਾਰ ਕੇ ਦੂਜੇ ਪਾਸੇ ਪਹੁੰਚਾ ਦਿੱਤਾ। ਸਾਈਂ ਦਾਸ ਸਕੂਲ ਦੀ ਟੀਮ ਦੇ ਫਾਰਵਰਡ ਪਹਿਲਾਂ ਹੀ ਤਿਆਰ-ਬਰ-ਤਿਆਰ ਸਨ।ਖੱਬੇ ਪਾਸੇ ਦੋ ਖਿਡਾਰੀਆਂ ਨੇ ਛੂਟ ਲਾਈ ਅਤੇ ਬਾਲ ਸੱਜੇ ਪਾਸੇ ਪੋਲ ਨਾਲ ਜਾ ਵੱਜਾ ਅਤੇ ਜਿਵੇਂ ਹੀ ਪਿੱਛੇ ਨੂੰ ਮੁੜਿਆ ਸਾਈ ਦਾਸ ਸਕੂਲ ਦੀ ਟੀਮ ਦੇ ਸੱਜੇ ਪਾਸੇ ਦਾ ਖਿਡਾਰੀ ਮੁੜ ਕੇ ਬਾਲ ਤੇ ਝਪਟਿਆ ਅਤੇ ਰਿੜ੍ਹਵੀਂ ਜਿਹੀ ਕਿੱਕ ਮਾਰੀ।ਬਾਲ ਪੋਲਾ ਵਿਚਾਲਿਉਂ ਨੈੱਟ ਨੂੰ ਜਾ ਲੱਗਾ। ਲੰਮੀ ਵਿਸਲ ਵੱਜੀ ਅਤੇ ਸਾਈ ਦਾਸ ਸਕੂਲ ਜ਼ਿੰਦਾਬਾਦ ਅਤੇ ਸ਼ਾਬਾਸ਼ ! ਸ਼ਾਬਾਸ਼ ! ਦੇ ਨਾਹਰਿਆਂ ਨਾਲ ਆਕਾਸ਼ ਗੂੰਜ ਪਿਆ।

 

ਇਕ ਗੋਲ ਤੇ ਜਿੱਤਣਾ— ਖੇਡ ਮੁੜ ਅਰੰਭ ਹੋਈ। ਸਾਈ ਦਾਸ ਸਕੂਲ ਦੀ ਟੀਮ ਇਕ ਗੋਲ ਤੇ ਅੱਗੇ ਸੀ ਹੋਈ। ਦਸ ਮਿੰਟ ਬਾਕੀ ਸਨ, ਗੋਰਮਿੰਟ ਸਕੂਲ ਦੀ ਟੀਮ ਦੇ ਖਿਡਾਰੀ ਭਾਵੇਂ ਢੇਰੀ— ਢਾਹ ਚੁੱਕੇ ਸਨ, ਪਰ ਬਾਹਰੀ ਹੱਲਾ-ਸ਼ੇਰੀ ਨਾਲ ਉਹ ਤਕੜੇ ਹੋ ਕੇ ਖੇਡਣ ਲੱਗੇ। ਖੇਡ ਪੂਰੀ ਗਰਮ ਸੀ।ਰੈਫਰੀ ਵਾਰ-ਵਾਰ ਆਪਣੀ ਘੜੀ ਵੱਲ ਤੱਕ ਰਿਹਾ ਸੀ। ਇੰਨੇ ਚਿਰ ਵਿਚ ਲੱਮੀ ਸੀਟੀ ਵੱਜੀ ਅਤੇ ਖੇਡ ਬੰਦ ਹੋ ਗਈ। ਸਾਈ ਦਾਸ ਸਕੂਲ ਦੀ ਟੀਮ ਇਕ ਗੋਲ ਤੇ ਜਿੱਤ ਗਈ ਅਤੇ ਗੋਰਮਿੰਟਸਕੂਲ ਦੀ ਟੀਮ ਹਾਰ ਗਈ।

ਇਸ ਖੁਸ਼ੀ ਵਿਚ ਸਾਨੂੰ ਅਗਲੇ ਦਿਨ ਛੁੱਟੀ ਰਹੀ।

Leave a Reply