Punjabi Essay, Paragraph on “ਸਮੇਂ ਦੀ ਕਦਰ” “Samay Di Kadar” Best Punjabi Lekh-Nibandh for Class 6, 7, 8, 9, 10 Students.

ਸਮੇਂ ਦੀ ਕਦਰ

Samay Di Kadar

 

ਭੂਮਿਕਾ— ਸਮਾਂ ਬਹੁਤ ਕੀਮਤੀ ਹੈ। ਸਾਨੂੰ ਇਸ ਦੀ ਕਦਰ ਕਰਨੀ ਚਾਹੀਦੀ ਹੈ। ਕੋਈਗਵਾਚੀ ਹੋਈ ਚੀਜ਼ ਤਾਂ ਵਾਪਸ ਮਿਲ ਸਕਦੀ ਹੈ ਪਰ ਬੀਤਿਆ ਸਮਾਂ ਮੁੜ ਹੱਥ ਨਹੀਂ ਆਉਂਦਾ। ਅੰਗਰੇਜ਼ੀ ਵਿਚ ਵੀ ਆਖਦੇ ਹਨ Time once gone cannot be recalled,”ਸੇਕਸਪੀਅਰ ਨੇ ਵੀ ਆਖਿਆ ਹੈ- “ਜੋ ਸਮੇ ਨੂੰ ਨਸ਼ਟ ਕਰਦਾ ਹੈ, ਸਮਾਂ ਇਸ ਨੂੰ ਨਸ਼ਟ ਕਰ ਦਿੰਦਾ ਹੈ।” ਭਾਈ ਵੀਰ ਸਿੰਘ ਜੀ ਨੇ ਸਮੇਂ ਦੀ ਮਹਾਨਤਾ ਇੰਝ ਪ੍ਰਗਟ ਕੀਤੀ ਹੈ-

 

ਰਹੀ ਵਾਸਤੇ ਘੱਤ ਸਮੇਂ ਨੇ ਇਕ ਨਾ ਮੰਨੀ,

ਫੜ-ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ।”

 

ਕੰਮ ਵੇਲੇ ਸਿਰ ਕਰਨਾ ਇਕ ਚੰਗੀ ਆਦਤ— ਕੰਮ ਦੇ ਵੇਲੇ ਸਿਰ ਕਰਨਾ ਇਕ ਅਜਿਹੀ ਚੰਗੀ ਆਦਤ ਹੈ ਜਿਸ ਦੀ ਕਦਰ ਹਰੇਕ ਵਿਅਕਤੀ ਕਰਦਾ ਹੈ। ਪਰ ਇਸ ਨੂੰ ਵਰਤੋਂ ਵਿਚ ਸਾਡੇ ਦੇ ਦੇ ਲੋਕ ਬਹੁਤ ਘੱਟ ਲਿਆਉਂਦੇ ਹਨ।ਅਸੀਂ ਕਿਸੇ ਕੰਮ ਵਿਚ ਥੋੜ੍ਹਾ ਵਧੇਰੇ ਸਮਾਂ ਲੱਗ ਜਾਣ ਨੂੰ ਇਕ ਮਾਮੂਲੀ ਗੱਲ ਸਮਝਦੇ ਹਾਂ। ਸਾਨੂੰ ਵੇਲੇ ਸਿਰ ਕੰਮ ਕਰਨ ਵਾਲਾ ਆਦਮੀ ਇਸ ਕਰਕੇ ਚੰਗਾ ਲਗਦਾ ਹੈ ਕਿ ਉਹ ਇਕਰਾਰ ਦਾ ਪੱਕਾ ਰਹਿੰਦਾ ਹੈ।ਜਿਸ ਕਰਕੇ ਦੋਹਾਂ ਧਿਰਾਂ ਨੂੰ ਸੁੱਖ ਪ੍ਰਾਪਤ ਹੁੰਦਾ ਹੈ।

 

ਸਮੇਂ ਸਿਰ ਕੰਮ ਨਾ ਕਰਨ ਦੇ ਨੁਕਸਾਨ— ਵੇਲੇ ਸਿਰ ਕੰਮ ਕਰਨਾ ਇਕ ਅਜਿਹਾ ਗੁਣ ਹੈ ਜਿਹੜਾ ਦੂਸਰੇ ਗੁਣਾਂ ਦੇ ਨਾਲ-ਨਾਲ ਰਹਿੰਦਾ ਹੈ।ਕਿਉਂਕਿ ਜੇ ਇਹ ਗੁਣ ਨਾ ਹੋਵੇ ਤਾਂ ਹੋਰ ਕਈ ਗੁਣ ਵੀ ਸਾਥ ਛੱਡ ਜਾਂਦੇ ਹਨ। ਕੰਮ ਦਾ ਤਰੀਕੇ ਨਾਲ ਨਾ ਹੋਣਾ, ਹਿਸਾਬ ਦਾ ਚੰਗੀ ਤਰ੍ਹਾਂ ਨਾ ਰੱਖਣਾ, ਇਕਰਾਰ ਦਾ ਪੂਰਾ ਨਾ ਕਰਨਾ ਆਦਿ ਔਗੁਣ ਇਸੇ ਹੀ ਗੁਣ ਦੇ ਨਾ ਹੋਣ ਕਰਕੇ ਪੈਦਾ ਹੁੰਦੇ ਹਨ।

 

ਵੱਡੇ ਆਦਮੀਆਂ ਨੂੰ ਸਮੇਂ ਦੀ ਕਦਰ— ਜਿੰਨੇ ਵੱਡੇ ਆਦਮੀ ਹੁੰਦੇ ਹਨ, ਉਹ ਉੰਨੇ ਹੀ ਸਮੇਂ ਦੀ ਵਧੇਰੇ ਕਦਰ ਕਰਨ ਵਾਲੇ ਹੁੰਦੇ ਹਨ। ਉਹ ਵੱਡੇ ਵੀ ਤਾਂ ਅਜਿਹੇ ਗੁਣਾਂ ਦੇ ਸਹਾਰੇ ਹੀ ਬਣੇ ਹੁੰਦੇ ਹਨ।

ਨੈਪੋਲੀਅਨ ਨੇ ਇਕ ਵਾਰੀ ਆਪਣੇ ਜਰਨੈਲਾਂ ਨੂੰ ਖਾਣੇ ਤੇ ਸੱਦਿਆ। ਜਦੋਂ ਸਮਾਂ ਹੋ ਗਿਆ ਤਾਂ ਨੈਪੋਲੀਅਨ ਨੇ ਖਾਣਾ ਖਾਣਾ ਸ਼ੁਰੂ ਕਰ ਦਿੱਤਾ। ਉਹ ਖਾਣਾ ਖਾ ਕੇ ਅਜੇ ਉੱਠਣ ਹੀ ਲਗਾ ਸੀ ਕਿ ਜਨਰੈਲ ਆ ਗਏ। ਨੈਪੋਲੀਅਨ ਨੇ ਕਿਹਾ, ਖਾਣੇ ਦਾ ਸਮਾਂ ਬੀਤ ਚੁੱਕਾ ਹੈ।ਆਓ, ਹੁਣ ਆਪਣੇ ਕੰਮ ਤੇ ਚਲੀਏ ਤਾਂ ਜੋ ਉੱਧਰੋ ਵੀ ਹਰਜ਼ ਨਾ ਹੋ ਜਾਵੇ। ਉਹਨਾਂ ਜਰਨੈਲਾਂ ਨੂੰ ਭੁੱਖੇ ਹੀ ਨੈਪੋਲੀਅਨ ਨਾਲ ਕੰਮ ਤੇ ਜਾਣਾ ਪਿਆ।

ਨੈਪੋਲੀਅਨ ਕਹਿੰਦਾ ਹੁੰਦਾ ਸੀ-

 

ਹਰ ਇਕ ਘੜੀ ਜੋ ਅਸੀਂ ਹੱਥੋਂ ਗਵਾ ਬਹਿੰਦੇ ਹਾਂ ਸਾਡੀ ਬਦਕਿਸਮਤੀ ਦੇ ਖਜ਼ਾਨੇ ਵਿਚ ਜਮ੍ਹਾਂ ਹੁੰਦੀ ਰਹਿੰਦੀ ਹੈ।“

 

ਅਸੀਂ ਸਮੇਂ ਦੀ ਕਦਰ ਨਹੀਂ ਸਿੱਖੇ- ਅਸੀਂ ਭਾਰਤੀ ਸਮੇਂ ਦੀ ਕਦਰ ਨਹੀਂ ਕਰਦੇ ਅਤੇ ਵਕਤ ਦਾ ਮੁੱਲ ਪਾਉਣਾ ਨਹੀਂ ਸਿੱਖੇ। ਸਾਡੇ ਭਾਰਤੀਆਂ ਦਾ ਖਾਣ-ਪੀਣ, ਸੌਣ-ਜਾਗਣ, ਦਫ਼ਤਰ ਜਾਣ, ਖੇਡਣ ਅਤੇ ਪੜ੍ਹਨ ਦਾ ਕੋਈ ਨਿਯਤ ਸਮਾਂ ਨਹੀਂ। ਅਸੀਂ ਸਮਾਂ ਖੁੰਝਣ ਨੂੰ ਰੁਝੇਵੇਂ ਦੀ ਨਿਸ਼ਾਨੀ ਮੰਨਦੇ ਹਾਂ, ਪਰ ਇਹ ਅਣਗਹਿਲੀ ਅਤੇ ਸੁਸਤੀ ਦੀ ਨਿਸ਼ਾਨੀ ਹੈ।ਪੰਜਾਬੀ ਦਾ ਪ੍ਰਸਿੱਧ ਅਖਾਣ ਹੈ— “ਵੇਲੇ ਦੀ ਨਮਾਜ਼ ਅਤੇ ਕੁਵੇਲੇ ਦੀਆਂ ਟੱਕਰਾਂ।“ਇਸ ਲਈ ਅਸੀਂ ਵੇਲੇ ਤੋਂ ਖੁੰਝ ਕੇ ਹਰ ਕੰਮ ਨੂੰ ‘ਟੱਕਰਾਂ’ ਜੋਗਾ ਬਣਾ ਦਿੰਦੇ ਹਾਂ।

 

ਸਮਾਂ ਨਸ਼ਟ ਕਰਨ ਦੀਆਂ ਹਾਨੀਆਂ— ਸਮਾਂ ਅਜਾਈਂ ਗੁਆਉਣ ਦੀਆਂ ਹਾਨੀਆਂ ਤਾਂ ਸਪਸ਼ਟ ਹੀ ਹਨ। ਜੇਕਰ ਰੇਲਾਂ ਅਤੇ ਬੱਸਾਂ ਸਮੇ ਸਿਰ ਨਾ ਚਲੱਣ ਤਾਂ ਕੀ ਵਾਪਰੇ ? ਸਰਕਾਰੀ ਦਫਤਰਾਂ,ਬੈਂਕਾਂ, ਡਾਕਖਾਨਿਆਂ, ਟੈਲੀਫੋਨ ਸਟੇਸ਼ਨਾਂ ਅਤੇ ਰੇਡੀਓ ਸਟੇਸ਼ਨਾਂ ਦੇ ਕਰਮਚਾਰੀ ਆਪਣੀ ਡਿਊਟੀ ਦੇਣ ਲਈ ਸਮੇਂ ਸਿਰ ਨਾ ਅਪੜਨ ਤਾਂ ਕਿ ਹੋਵੇ।ਜੇਕਰ ਵਿਦਿਆਰਥੀ ਅਤੇ ਅਧਿਆਪਕ ਸਮੇਂ ਸਿਰ ਸਕੂਲ ਨਾ ਪੁੱਜਣ ਤਾਂ ਸਕੂਲ ਦਾ ਕੀ ਬਣੇ ?ਸਮੇਂ ਦੇ ਪਾਬੰਦ ਨਾ ਹੋਣ ਤੇ ਹਰ ਪਾਸੇ ਹਫੜਾ-ਦਫੜੀ ਅਤੇ ਅਰਾਜਕਤਾ ਫੈਲ ਜਾਵੇ ਅਤੇ ਹਰ ਪਾਸੇ ਦੁੱਖਾਂ-ਤਕਲੀਫ਼ਾਂ ਅਤੇ ਔਕੜਾਂ ਫੈਲ ਜਾਣ।ਇੰਝ ਸਮਾਂ ਨਸ਼ਟ ਕਰਕੇ ਅਸੀ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਦੁੱਖ-ਔਕੜਾਂ ਅਤੇ ਭਾਰੀ ਹਾਨੀ ਦੇ ਭਾਗੀ ਬਣਦੇ ਹਾਂ। ਇੰਝ ਸਾਡਾ ਕੋਈ ਵੀ ਕੰਮ ਨੇਪਰੇ ਨਹੀਂ ਚੜ੍ਹਦਾ ਅਤੇ ਸਾਡੇ ਕਈ ਜ਼ਰੂਰੀ ਅਤੇ ਲੋੜੀਂਦ ਕੰਮ ਨਸ਼ਟ ਹੋ ਜਾਂਦੇ ਹਨ।ਸਮਾਂ ਹੱਥੋਂ ਬੀਤ ਜਾਣ ਤੇ ਸਾਨੂੰ ਪਛਤਾਵਾ ਹੁੰਦਾ ਹੈ। ਪਰ ਫਿਰ ਕੁਝ ਹੋ ਨਹੀਂ ਸਕਦਾ ਸਗੋਂ ਸਾਡੇ ਮੂੰਹੋਂ ਆਪ ਮੁਹਾਰੇ ਨਿਕਲ ਜਾਂਦਾ ਹੈ।

“ਹੁਣ ਪਛਤਾਵੇ ਕੀ ਬਣੇ ਜਦੋਂ ਚਿੜੀਆਂ ਚੁੱਗ ਗਈ ਖੇਤ।”

 

ਸਾਰਾਂਸ਼— ਸਾਨੂੰ ਸਮੇਂ ਦੀ ਕਦਰ ਕਰਦੇ ਹੋਏ ਹਰੇਕ ਕੰਮ ਸਮੇਂ ਸਿਰ ਕਰਨਾ ਚਾਹੀਦਾ ਹੈ ਅਤੇ ਸਮੇਂ ਨੂੰ ਅਜਾਈਂ-ਵਿਅਰਥ ਨਹੀਂ ਗੁਆਉਣਾ ਚਾਹੀਦਾ। ਸਿਆਣੇ ਆਖਦੇ ਹਨ ਕਿ ਨਬਜ਼ ਪਛਾਨਣ ਵਾਲਾ ਅਤੇ ਸਮੇਂ ਸਿਰ ਕੰਮ ਕਰਨ ਵਾਲਾ ਵਿਅਕਤੀ ਥੋੜ੍ਹੇ ਸਮੇਂ ਵਿਚ ਹੀ ਬਹੁਤਾ ਕੰਮ ਕਰ ਲੈਂਦਾ ਹੈ।

Leave a Reply