ਕੰਪਿਊਟਰ ਦੇ ਲਾਭ ਅਤੇ ਹਾਣੀਆਂ
Computer De Labh Ate Haniya
ਭੂਮਿਕਾ—ਆਧੁਨਿਕ ਯੁੱਗ ਦੀ ਤੇਜ਼ ਚਾਲ ਦੌੜਦੀ ਜ਼ਿੰਦਗੀ ਵਿਚ ਹਰੇਕ ਵਿਅਕਤੀ ਛੇਤੀ ਤੋਂ ਛੇਤੀ ਆਪਣੀ ਮੰਜ਼ਲ ਨੂੰ ਪ੍ਰਾਪਤ ਕਰ ਲੈਣਾ ਚਾਹੁੰਦਾ ਹੈ।ਲਗਾਤਾਰ ਅੱਗੇ ਵੱਧਣ ਦੀ ਸੱਧਰ ਨਾਲ ਮਨੁੱਖ ਨੇ ਕਾਢਾਂ ਕੱਢੀਆਂ ਤਾਂ ਕਿ ਉਹਨਾਂ ਦੀ ਮਦਦ ਨਾਲ ਉਹ ਆਪਣੀਆਂ ਬਾਹਾਂ ਨਾਲ ਹੀ ਹਜ਼ਾਰਾਂ ਬਾਹਾਂ ਦਾ ਕੰਮ ਲੈ ਸਕੇ। ਉਹ ਆਪਣੇ ਕੰਮਾਂ ਨੂੰ ਹੋਰ ਵਧੇਰੇ ਕਾਹਲੀ ਨਾਲ ਪੂਰਾ ਕਰਨ ਦੀ ਲਾਲਸਾ ਕਰਨ ਲੱਗਾ। ਅੰਤ ਉਸ ਦੀ ਇਹ ਸੱਧਰ ਰੋਬੋਟਸ ਅਤੇ ਕੰਪਿਊਟਰ ਦੇ ਰੂਪ ਵਿਚ ਪੂਰੀ ਹੋ ਗਈ।
ਭਾਰਤ ਵਿਚ ਕੰਪਿਊਟਰ- ਭਾਰਤ ਦੇ ਸਦੀਆਂ ਦੇ ਪਿਛੜੇ ਵਿਕਾਸ ਨੂੰ ਪੂਰਾ ਕਰਨ ਲਈ ਅਜਿਹੇ ਯੰਤਰਾਂ ਦੀ ਲੋੜ ਹੈ ਜੋ ਘੱਟ ਲੋਕਾਂ ਦੀ ਸਹਾਇਤਾ ਨਾਲ ਸਾਲਾਂ ਦੀਆਂ ਕਮੀਆਂ ਨੂੰ ਪੂਰਾ ਕਰ ਸਕੇ ਕਿ ਵਾਰ ਰਾਜੀਵ ਗਾਂਧੀ ਨੇ ਆਖਿਆ ਸੀ, “ਸਾਲਾਂ ਦੀ ਯਾਤਰਾ ਜਿਸ ਤੇਜ ਚਾਲ ਨਾਲ ਕਰਨੀ ਹੋਵੇਗੀ ਅਤੇ ਉਹ ਗਤੀ (ਚਾਲ) ਬਿਨਾਂ ਕੰਪਿਊਟਰ ਦੀ ਸਹਾਇਤਾ ਦੇ ਪ੍ਰਾਪਤ ਨਹੀਂ ਹੋ ਸਕਦੀ।”
ਇਹੀ ਕਾਰਨ ਹੈ ਕਿ ਅੱਜ ਸਭ ਥਾਂ ਕੰਪਿਊਟਰ ਦਾ ਰੌਲਾ-ਰੱਪਾ ਪਿਆ ਹੋਇਆ ਹੈ।ਟੀ. ਵੀ. ਰੇਡਿਓ, ਅਖ਼ਬਾਰਾਂ ਆਦਿ ਮੀਡੀਆ ਸਾਧਨਾਂ ਨੂੰ ਕੰਪਿਊਟਰ ਦੇ ਮਹੱਤਵ ਨੂੰ ਦੱਸਣ ਦਾ ਸਾਧਨ ਬਣਾਈ ਜਾ ਰਿਹਾ ਹੈ।ਦੇਸ ਵਿਚ ਹਰ ਛੋਟੇ-ਵੱਡੇ ਸ਼ਹਿਰ ਵਿਚ ਹਰ ਪੱਧਰ ਤੇ ਕੰਪਿਊਟਰ ਟ੍ਰੇਨਿੰਗ ਸੈਂਟਰ ਖੁੱਲ੍ਹੇ ਹੋਏ ਹਨ।ਬੈਂਕਾਂ, ਰੇਲਵੇ, ਹਵਾਈ ਆਰਖਸ਼ਣਾਂ ਆਦਿ ਵਿਚ ਵੀ ਕੰਮ ਨੂੰ ਜਲਦੀ ਨਜਿੱਠਣ ਲਈ ਕੰਪਿਊਟਰਾਂ ਦੀ ਸਹਾਇਤਾ ਲੈ ਕੇ ਲੋਕਾਂ ਦੇ ਸਮੇਂ ਨੂੰ ਬਚਾਇਆ ਜਾ ਰਿਹਾ ਹੈ।
ਕੰਪਿਊਟਰ ਦਾ ਮਹੱਤਵ—ਅੱਜ ਹਰੇਕ ਵੱਡੇ ਧੰਦੇ, ਤਕਨੀਕੀ ਸੰਸਥਾਨ, ਵੱਡੇ-ਵੱਡੇ ਪੰਨਿਆਂ ਦੀ ਗਿਣਤੀ, ਸਮੂਹ ਰੂਪ ਵਿਚ ਵੱਡੇ-ਵੱਡੇ ਉਤਪਾਦਕਾਂ ਦਾ ਲੇਖਾ-ਜੋਖਾ, ਅਗਾਮੀ ਉਤਪਾਦਨ ਦਾ ਅਨੁਮਾਨ, ਵੱਡੀਆਂ-ਵੱਡੀਆਂ ਮਸ਼ੀਨਾਂ ਦੀ ਪ੍ਰੀਖਿਆ, ਪ੍ਰੀਖਿਆ ਫਲਾਂ ਦੀ ਵਿਸ਼ਾਲ ਗਿਣਤੀ, ਵਰਗੀਕਰਨ, ਜੋੜ ਘਟਾਓ, ਭਾਗ, ਪੁਲਾੜ ਯਾਤਰਾ, ਮੌਸਮ ਸੰਬੰਧੀ ਜਾਣਕਾਰੀ, ਭਵਿੱਖਬਾਣੀਆਂ, ਧੰਦੇ, ਡਾਕਟਰੀ ਅਤੇ ਅਖ਼ਬਾਰੀ ਦੁਨੀਆਂ ਵਿਚ ਅੱਜ ਕੰਪਿਊਟਰ ਪ੍ਰਣਾਲੀ ਦੀ ਸਭ ਤੋਂ ਵੱਧ ਲਾਭਦਾਇਕ ਅਤੇ ਗਲਤੀ-ਰਹਿਤ ਜਾਣਕਾਰੀ ਹੈ।ਅੱਜ ਅਟੋਮੋਬਾਈਲ ਇੰਡਸਟ੍ਰੀਜ਼ ਇਲਾਜ ਦੇ ਖੇਤਰ, ਮੌਸਮ ਦੀਆਂ ਅਗਲੀਆਂ ਸੂਚਨਾਵਾਂ ਦੇ ਸਹੀ ਸੰਗ੍ਰਹਿ ਵਿਚ ਕੰਪਿਊਟਰ ਬੇਜੋੜ ਹੈ। ਕੰਪਿਊਟਰ ਕਾਰਨ ਹਰੇਕ ਖੇਤਰ ਵਿਚ ਵਿਕਾਸ ਦੀ ਗਤੀ ਦਸ ਗੁਣਾ ਤੋਂ ਲੈ ਕੇ ਹਜ਼ਾਰ ਗੁਣਾਂ ਵਧ ਸਕੇਗੀ। ਡਿਜ਼ਾਈਨ ਦੇ ਖੇਤਰ ਵਿਚ ਤਾਂ ਕੰਪਿਊਟਰ ਨੇ ਇਕ ਕ੍ਰਾਂਤੀ ਹੀ ਲਿਆ ਦਿੱਤੀ ਹੈ। ਭਵਿੱਖ ਵਿਚ ਕੰਪਿਊਟਰ ਮਨੁੱਖੀ ਵਿਕਾਸ ਦਾ ਅਚੂਕ ਹਥਿਆਰ ਸਿੱਧ ਹੋਵੇਗਾ। ਕੰਪਿਊਟਰ ਕਾਲਪਨਿਕ ਗੱਲਾਂ ਨੂੰ ਸਾਕਾਰ ਬਣਾਉਣ ਦੀ ਸ਼ਕਤੀ ਰੱਖਦਾ ਹੈ।
ਕੰਪਿਊਟਰ ਤੋਂ ਭਾਵ ਅਤੇ ਪ੍ਰਣਾਲੀ—ਕੰਪਿਊਟਰ ਮਨੁੱਖ ਦੁਆਰਾ ਬਣਾਇਆ ਦਿਮਾਗੀ- ਯੰਤਰ ਹੈ ਜੋ ਕਿ ਮਨੁੱਖ ਦੀਆਂ ਅੰਕ ਸੰਬੰਧੀ ਸੂਖਮ ਤੋਂ ਸੂਖਮ ਅਤੇ ਔਖੀਆਂ ਤੋਂ ਔਖੀਆਂ ਗੁੰਝਲਾਂ ਨੂੰ ਆਸਾਨੀ ਨਾਲ ਖੋਲ੍ਹ ਦਿੰਦਾ ਹੈ। ਮਨੁੱਖ ਤੋਂ ਗਿਣਤੀ ਵਿਚ ਗ਼ਲਤੀ ਹੋ ਸਕਦੀ ਹੈ ਪਰ ਕੰਪਿਊਟਰ ਤੋਂ ਅਜਿਹਾ ਤਾਂ ਹੀ ਸੰਭਵ ਹੈ ਜੇਕਰ ਉਸ ਯੰਤਰ ਵਿਚ ਜਾਂ ਯੰਤਰ ਸੰਚਾਲਣ ਵਿਚ ਕੋਈ ਕਮੀ ਹੋਵੇ। ਕੰਪਿਊਟਰ ਦਾ ਆਧਾਰ ਆਇਤਾਕਾਰ ‘ਗਣਕ ਪਟਲ‘ਹੈ ਜਿਸ ਦਾ ਨਿਰਮਾਣ ਅੱਜ ਤੋਂ ਲਗਭਗ ਚਾਰ ਸਦੀਆਂ ਸਾਲ ਪਹਿਲਾਂ ਹੋਇਆ। ਅਬਾਕਸ ਨੇ ਸਭ ਤੋਂ ਪਹਿਲਾਂ ਸੰਨ 1642 ਈ. ਵਿਚ ਕੰਪਿਊਟਰ ਦੀ ਰੂਪ-ਰੇਖਾ ਤਿਆਰ ਕੀਤੀ।ਸੰਨ 1671 ਈ. ਵਿਚ ਜਰਮਨ ਗਣਿਤ ਗੋਰਟਫਾਈਡ ਨੇ ਕੰਪਿਊਟਰ ਨੂੰ ਸਹੀ ਦਿਸ਼ਾ ਦਿੱਤੀ। 19ਵੀਂ ਸਦੀ ਵਿਚ ਬ੍ਰਿਟਿਸ਼ ਗਣਤਿਗ ਚਾਰਲਸ ਬੈਬੇਗ ਨੇ ਸੰਨ 1832 ਈ. ਵਿਚ ਗਣਿਤ-ਗਣਨਾ ਨੂੰ ਸੌਖਾ ਬਣਾਉਣ ਵਾਲਾ ਇਹ ਯੰਤਰ ਤਿਆਰ ਕੀਤਾ। ਅਸਲ ਵਿਚ ਅੱਜ ਦੇ ਜਟਿਲ ਕੰਪਿਊਟਰ ਦੇ ਨਿਰਮਾਣ ਦਾ ਸਿਹਰਾ ਅਮੇਰਿਕਾ ਦੇ ਹਾਵਰਡ ਏਕਨ ਨੂੰ ਜਾਂਦਾ ਹੈ। ਕੰਪਿਊਟਰ ਜਗਤ ਵਿਚ ਨਿੱਤ-ਨਿੱਤ ਨਵੇਂ ਸੁਧਾਰ ਹੋ ਰਹੇ ਹਨ।
ਕੰਪਿਊਟਰ ਦੇ ਮੁੱਖ ਪੰਜ ਅੰਗ ਹਨ—
1 .ਇਨਪੁਟ ਡਿਵਾਈਸ ਜਾਂ ਅੰਤਰਿਕ-ਯੰਤਰ
2 .ਮੈਮੋਰੀ ਯੂਨਿਟ ਜਾਂ ਯਾਦ ਯੰਤਰ
3 .ਕੰਟਰੋਲ ਯੂਨਿਟ ਜਾਂ ਨਿਯੰਤਰਨ ਯੰਤਰ
- ਅੰਕ ਗਣਿਤ ਯੂਨਿਟ
- ਆਊਟ ਪੁਟ ਡਿਵਾਈਸ ਜਾਂ ਬਾਹਰੀ ਯੰਤਰ।
ਸੂਚਨਾਵਾਂ ਇਕੱਠੀਆਂ ਕਰਨ ਲਈ ਕੰਪਿਊਟਰ ਵਿਚ ਅਲੱਗ ਭਾਸ਼ਾ ਅਤੇ ਸੰਕੇਤ ਭਰੇ ਜਾਂਦੇ ਹਨ।ਇਸ ਵਿਚ ਹਿੰਦੀ ਜਾਂ ਅੰਗਰੇਜ਼ੀ ਜਾਂ ਹੋਰ ਕਿਸੇ ਵੀ ਭਾਸ਼ਾ ਦੀ ਵਰਨਮਾਲਾ ਜਾਂ ਅੱਖਰ ਨਹੀਂ ਹੁੰਦੇ। ਇਸ ਲਈ ਸਾਰੀਆਂ ਸੂਚਨਾਵਾਂ ਨੂੰ ਪਹਿਲਾਂ ਕੰਪਿਊਟਰ ਭਾਸ਼ਾ ਵਿਚ ਬਦਲਿਆ ਜਾਂਦਾ ਹੈ। ਇਹ ਜਾਣਕਾਰੀ ਬਿੱਟਸ ਵਿਚ ਬਦਲ ਜਾਂਦੀ ਹੈ।ਅੰਤ ਵਿਚ ਨਤੀਜਾ ਕੰਪਿਊਟਰ ਟਰਮੀਨਲ ਤੇ ਛਪ ਕੇ ਬਾਹਰ ਆ ਜਾਂਦਾ ਹੈ।
ਸਾਰਾਂਸ਼—ਆਧੁਨਿਕ ਯੁੱਗ ਵਿਚ ਕੰਪਿਊਟਰ ਨੇ ਵਿਗਿਆਨਕ ਖੇਤਰ ਵਿਚ ਸਥਾਨ ਪ੍ਰਾਪਤ ਕਰ ਲਿਆ ਹੈ। ਜੇਕਰ ਇਸ ਨੂੰ ਸਹੀ, ਹੱਥਾਂ ਅਤੇ ਦਿਮਾਗ਼ੀ ਸੰਚਾਲਨ ਵਿਚ ਰੱਖਿਆ ਜਾਵੇ ਤਾਂ ਇਹ ਲਗਾਤਾਰ ਬਿਨਾਂ ਰੋਕ-ਟੋਕ ਇਕ ਹੀ ਚਾਲ ਨਾਲ ਕੰਮ ਕਰਕੇ ਮਨੁੱਖੀ ਦਿਮਾਗ਼ ਦੀਆਂ ਉਣਤਾਈਆਂ ਨੂੰ ਵੀ ਦੂਰ ਕਰ ਸਕਦਾ ਹੈ। ਮਨੁੱਖ ਦੇ ਦਿਮਾਗ਼ ਨੂੰ ਮਾਤ ਪਾ ਦੇਣ ਨਾਲ ਕੰਪਿਊਟਰ ਦੀ ਉਪਯੋਗਿਤਾ ਹੀ ਉਸ ਦੇ ਹਰਮਨ ਪਿਆਰੇ ਹੋਣ ਦੀ ਮਹਾਨਤਾ ਦਾ ਕਾਰਨ ਹੈ।